Tuesday, 14 September 2010

ਜੋਲੀ ਅੰਕਲ ਦਾ ਨਵਾਂ ਲੇਖ :

ਰੋਬ ਪਾਣ ਲਈ ਕੀ ਕੀ ਕਰਦੇ ਨੇ ਲੋਗ ?

ਜਦੋ ਕਦੇ ਕੋਈ ਇਨਸਾਨ ਕੁਛ ਦਿਨ ਇੰਗ੍ਲੈੰਡ, ਕੈਨੇਡਾ ਯਾ ਕਿਸੇ ਹੋਰ ਦੇਸ਼ ਵਿਚ ਰਿਹ ਆਂਦਾ ਹੈ ਤਾ ਓਹ ਵਾਪਸ ਆਕੇ ਰੋਬ ਪਾਣ ਲਈ ਕੀ ਕੀ ਰੰਗ ਦਿਖਾਂਦਾ ਹੈ. ਆਵੋ ਮਿਲਦੇ ਹਾਂ ਇਕ ਏਹੋ ਜਿਹੇ ਵਿਲ੍ਯਾਤੀ ਬਾਬੂ ਨੂੰ :

·        ਘਰ ਦੀ ਬਣੀ ਰੋਟੀ ਤੇ ਪਕੋੜੇ ਏਹਨੂ ਘਟਿਯਾ ਲਗਨ ਲਗ੍ਦੇ ਨੇ;
·        ਥੋੜ੍ਹੀ ਜਹੀ ਵੀ ਖ਼ਰੀਦਦਾਰੀ ਕਰਨ ਤੇ ਕ੍ਰੇਡਿਟਕਾਰ੍ਡ ਦਿਖਾਨ ਗੇ;
·        ਜਰਾ ਜਿਹਾ ਨਮਕ ਮਿਰਚ ਤੇਜ ਹੂੰਦੇ ਹੀ ਚੀਖਾ ਮਾਰਨ ਲਗਦਾਂ ਹੈ;
·        ਬਿਸਕੁਟ ਨੂ ਕੁਕੀ ਤੇ ਚੋਕਲੇਟ ਨੂ ਕੈੰਡੀ ਕਹ ਕੇ ਬਹੁਤ ਖੁਸ਼ ਹੁੰਦਾ ਹੈ;
·        ਖਾਨ-ਪੀਣ ਦੀ ਹਰ ਚੀਜ਼ ਵਿਚ ਨੁਕਸ ਕੱਡ ਕੇ ਬਹੁਤ ਖੁਸ਼ ਹੂੰਦਾ ਹੈ;
·        ਠੰਡਾ ਸ਼ਰਬਤ ਪੀਣ ਦੀ ਬਜਾਏ ਡੀਏਟ ਕੋਕ ਚੰਗੀ ਲਗਨ ਲਗਦੀ ਹੈ;
·        ਘਰੋਂ ਬਹਾਰ ਨਿਕਲਦੇ ਹੀ ਇਸ ਨੂ ਪਰਦੂਸ਼ਨ ਨਜ਼ਰ ਆਂਨ ਲਗਦਾ ਹੈ;
·        ਹਰ ਚੀਜ਼ ਦੀ ਕੀਮਤ ਡਾਲਰ ਤੇ ਪੋਉੰਡ ਵਿਚ ਕਰਨ ਦੀ ਗਲ ਕਰਦਾ ਹੈ;
·        ਆਪਣੇ ਪਿੰਡ ਤੇ ਦੇਸ਼ ਦੀ ਬਣੀ ਹੋਈ ਹਰ ਚੀਜ ਇਸ ਨੂ ਖਰਾਬ ਦਿਖਦੀ ਹੈ;
·        ਰਿਸ਼ਤੇਦਾਰਾ ਦੇ ਘਰ ਜਾਂਦੇ ਵਕਤ ਇਮ੍ਪੋਰ੍ਟੇਡ ਖੁਸ਼ਬੂ ਲਗਾਨਾ ਨਹੀ ਭੁਲਦਾ;
·        ਕਹੀ ਮਹਨੀਯਾ ਤਕ ਆਪਣੇ ਬੇਗ ਤੋ ਹਵਾਈ ਜਹਾਜ ਦਾ ਲੇਬੇਲ ਨਹੀ ਉਠਾਰਦਾ;
·        ਪੰਜਾਬੀ ਦੇ ਨਾਲ ਅੰਗਰੇਜ਼ੀ ਦੇ ਲਫ਼ਜ਼ ਤੋੜ ਮਰੋੜ ਕੇ ਬੋਲਨ ਦਾ ਬਹੁਤ ਮਜਾ ਆਂਦਾ ਹੈ;
·        ਆਪਣੀ ਹਰ ਗਲ ਸ਼ੁਰੂ ਕਰਨ ਤੋ ਪਹਿਲਾ ਕੈਨੇਡਾ, ਇੰਗ੍ਲੈੰਡ ਦਾ ਜਿਕਰ ਜਰੂਰ ਕਰੇਗਾ;
·        ਗਲੀ ਮੋਹੇੱਲੇ ਦੇ ਲੋਕਾਂ ਤੇ ਪਿੰਡ ਦਿਯਾ ਗੱਡੀਆਂ  ਦਾ ਮਜਾਕ ਉੜਾਨਾਂ ਬਹੁਤ ਚੰਗਾ ਲਗਦਾ ਹੈ;
·        ਕਿੱਤੇ ਵੀ ਜਾਣ ਵੇਲੇ ਹਵਾਈ ਜਹਾਜ ਦੇ ਕੈਬਿਨ ਦਾ ਬੇਗ ਆਪਣੇ ਨਾਲ ਲੈ ਜਾਣਾ ਨਹੀ ਭੁਲਦਾ;
·        ਹਰ ਖਾਨ ਪੀਣ ਵਾਲੀ ਚੀਜ਼ ਦੇ ਡਿਬੇ ਨੂ ਉਲਟ ਪਲਟ ਕੇ ਸਾਮਨੇ ਵਾਲੀਆ ਤੇ ਰੋਬ ਪਾਨ ਦੀ ਕੋਸ਼ਿਸ਼ ਕਰਦੇ ਨੇ;


         
ਜੋਲੀ ਅੰਕਲ


No comments:

Post a Comment