Tuesday 2 November 2010

ਪਤੀ ਪਰਮੇਸ਼ਵਰ - ਜੋਲੀ ਅੰਕਲ

ਪਤੀ ਪਰਮੇਸ਼ਵਰ
ਬਸੰਤੀ ਦੀ ਸਹੇਲੀ ਨੇ ਮੁਬਾਰਕ ਦੇਂਦੇ ਹੋਏ ਕਿਯਾ ਕੀ ਸੁਨੀਯਾ ਕੀ ਤੇਰਾ ਪਤੀ ਅਜ ਜੈਲ ਤੋ ਛੁਟ ਕੇ ਆ ਰਿਹਾ ਹੈ, ਪੁਲਿਸ ਨੇ ਉਸਨੂੰ ਓਹਦੇ ਚੰਗੇ ਵਰਤਾਵ ਕਰਕੇ ਸਮੇਂ ਤੋ ਪਹਲੇ ਰਿਹਾ ਕਰ ਦਿਤਾ ਹੈ. ਬਸੰਤੀ ਨੇ ਮਥੇ ਤੇ ਹਥ ਮਾਰਦੇ ਹੋਏ ਕਿਯਾ ਕੀ ਮੇਂ ਤੇਂ ਆਪਣੇ ਆਦਮੀ ਕੋਲੋਂ ਦੁਖੀ ਹੋ ਗਈ ਹਾਂ, ਨਾ ਤੇ ਇਸ ਨੂੰ ਘਰ ਵਿਚ ਤੇ ਨਾ ਹੀ ਜੈਲ ਵਿਚ ਚੈਨ ਹੈ. ਸਹੇਲੀ ਨੇ ਹੈਰਾਨ ਹੋਂਦੇ ਹੋਏ ਕਿਯਾ ਤੂੰ ਇਸ ਤਰਹ ਕਿਯੂ ਕਹ ਰਹੀ ਹੈ, ਅਖੀਰ ਹੈ ਤੇ ਤੋ ਤੇਰੇ ਪਤੀ ਨੇ. ਸਾਡੇ ਸਮਾਜ ਵਿਚ ਅਜ ਵੀ ਪਤੀ ਨੂੰ ਪਰਮੇਸ਼ਵਰ ਦਾ ਦਰਜਾ ਦਿਤਾ ਜਾਂਦਾ ਹੈ. ਸਹੇਲੀ ਦੀ ਗਲ ਤੇ ਗੁੱਸਾ ਕਰਦੇ ਹੋਏ ਬਸੰਤੀ ਨੇ ਕਿਯਾ ਕੀ ਚੰਗਾ ਇਨਸਾਨ ਯਾ ਪਰਮੇਸ਼ਵਰ ਤੇ ਕਿਸੇ ਨੂੰ ਤਾਹੀ ਕਿਹਾ ਜਾ ਸਕਦਾ ਹੈ ਜਦੋ ਉਦ੍ਹੇ ਵਿਚ ਕੋਹੀ ਚੰਗੇ ਗੁਣ ਹੋਣ. ਜੇਹੜਾ ਇਨਸਾਨ ਸ਼ਾਮ ਹੋਂਦੇ ਹੀ ਦਾਰੂ ਦੀ ਬੋਤਲ ਖੋਲ ਕੇ ਬੇਠ ਜਾਏ ਤੇ ਹਰ ਕਿਸੇ ਨਾਲ ਲੜਾਈ ਝਗੜਾ ਕਰਦਾ ਰਹੇ ਉਸ ਨੂੰ ਕੌਣ ਚੰਗਾ ਕਿਹੇਗਾ?

ਬਸੰਤੀ ਦੀ ਸਹੇਲੀ ਨੇ ਉਸ ਨੂੰ ਕਿਯਾ ਕੀ ਦੇਖਣ ਵਿਚ ਤਾ ਤੇਰੀ ਉਦੇ ਨਾਲ ਰਾਮ ਸੀਤਾ ਦੀ ਜੋੜੀ ਲਗਦੀ ਹੈ, ਲੇਕਿਨ ਤੇਰਿਯਾ ਗਲਾਂ ਤੋ ਇਦਾ ਨਹੀ ਲਗਦਾ ਹੈ ਕੀ ਤੂੰ ਆਪਣੇ ਆਦਮੀ ਨਾਲ ਬਹੁਤ ਖੁਸ਼ ਹੈ. ਬਸੰਤੀ ਨੇ ਆਪਣੀ ਸਹੇਲੀ ਨੂੰ ਕਿਯਾ ਕੀ ਜਿਸ ਇਨਸਾਨ ਨੂੰ ਤੂੰ ਪਤੀ ਪਰਮੇਸ਼ਵਰ ਕਹ ਰਹੀ ਹੈ ਉਸ ਦੀ ਸਚਾਈ ਤੇਨੂੰ ਦਸਾ ਤੇ ਤੇਰੇ ਪੇਰਾ ਥਲੋ ਹੂਨੇ ਜ਼ਮੀਨ ਖਿਸਕ ਜਾਵੇਗੀ. ਵਿਹਾਹ ਤੋ ਪਹਲੇ ਜਦੋ ਇਹ ਮੇਨੂ ਦੇਖਣ ਆਏ ਤਾ ਮੇਰੇ ਭਾਪਾ ਜੀ ਨੇ ਗਲ ਕਰਦੇ ਹੋਏ ਘੜੀ ਦੇਣ ਦੀ ਗਲ ਕਰ ਦਿਤੀ , ਏਹਨੇ ਝਟਪਟ ਸਕੂਟਰ ਮੰਗ ਲਿਯਾ. ਜਦੋ ਮੇਰੇ ਭਾਪਾ ਜੀ ਨੇ ਸਕੂਟਰ ਦੀ ਮੰਗ ਮਨ ਲਈ ਤਾ ਏਨੇ ਝਟ ਕਾਰ ਦੇਣ ਲਈ  ਕਹ ਦਿਤਾ. ਮੇਰੇ ਭਾਪਾ ਜੀ ਨੇ ਜਦੋ ਅਪ੍ਨਿਯਾ ਦੁਕਾਂਨਾ ਵਿਚੋ ਇਕ ਦੁਕਾਨ ਦੇਣ ਲਈ ਕਿਯਾ ਤੇ ਇਸ ਨੇ ਝਟ ਕਰਕੇ ਪੂਰਾ ਘਰ ਹੀ ਮੰਗ ਲਿਯਾ. ਮੇਰੇ ਭਾਪਾ ਜੀ ਨੇ ਫਿਰ ਵੀ ਗਲ ਨੂੰ ਖਤਮ ਕਰਦੇ ਹੋਏ ਸ਼ਾਦੀ ਲਈ ਹਾ ਕਰ ਦਿਤੀ.
ਬਸੰਤੀ ਦੀ ਸਹੇਲੀ ਇਹ ਸਬ ਕੁਛ ਸੁਨ੍ਨ ਤੋ ਬਾਦ ਅਜੀਬ ਜਹੀ ਸੋਚ ਵਿਚ ਪੇਹ ਗਈ ਕੀ ਇਸ ਦੁਨਿਯਾ ਵਿਚ ਇਸ ਤਰਹ ਦੇ ਵੀ ਲੋਗ ਹੁੰਦੇ ਨੇ. ਬਸੰਤੀ ਨੇ ਆਪਣੀ ਗਲ ਅਗੇ ਕਹੰਦੇ ਹੋਏ ਕਿਹਾ ਕੀ  ਸੋਹਰੇ ਆਂਦੇ ਹੀ ਮੇਂ ਏਨਾਂ ਦਾ ਮੂਡ ਚੰਗਾ ਕਰਨ ਲਈ ਕਿਯਾ ਕੀ ਦਿਲ ਵੀ ਧਕ ਧਕ ਕਰ ਰਿਹਾ ਹੈ ਸਾ ਵੀ ਬਹੁਤ ਤੇਜ ਚਲ ਰਿਹਾ ਹੈ, ਤੂੰ ਸੁਨ ਕੇ ਪਰੇਸ਼ਾਨ ਹੋਏਗੀ ਕੀ ਝਟ ਬਹਾਰ ਜਾਕੇ ਆਪਣੇ ਪਿਓ ਨੂੰ ਕੇਹ ਦਿਤਾ ਕੀ ਮੇਨੂ ਲਗਦਾ ਹੈ ਕੀ ਮੇਰੀ ਵੋਹਟੀ ਨੂੰ ਤੇ ਦਮੇ ਦੀ ਬਿਮਾਰੀ ਹੈ. ਮੇਂ ਤੇ ਝਟ ਸ਼ੋਰ ਪਾ ਕੇ ਕੇਹ ਦਿਤਾ ਕੀ ਮੇਂ ਤੇ ਲੂਟੀ ਗਈ, ਬਰਬਾਦ ਹੋ ਗਈ. ਅਗੋ ਏਹਦਾ ਜਵਾਬ ਸੀ ਕੀ ਸ਼ੋਰ ਮਚਾਨ ਦੀ ਲੋਡ ਨਹੀ ਮੇਂ ਵੀ ਤੇਰੇ ਨਾਲ ਵਿਹਾ ਕਰਕੇ ਕੋਈ ਅਨਿਲ ਅਮਬਾਨੀ ਨਹੀ ਬਨ ਗਯਾ.

ਕੁਛ ਦਿਨ ਪਹਲੇ ਅਸੀਂ ਇੰਡੀਆ ਗੇਟ ਘੁਮਣ ਗਏ ਤੇ ਉਥੇ ਮੇਨੂੰ ਕੇਹਨ ਲਗੇ ਕੀ ਵਿਹਾ ਤੋ ਪਹਲੇ ਮੇਰਿਯਾ ਬਹੁਤ ਸਾਰਿਆ ਸਾਹੇਲਿਯਾ ਸੀ, ਤੇਰਾ ਵੀ ਕੀਤੇ ਕੋਹੀ ਚਕਰ ਹੈ ਸੀ. ਮੈ ਤੇ ਮਜਾਕ ਕਰਦੇ ਹੋਏ ਕੇਹ ਦਿੱਤਾ ਕੀ ਪੰਡਿਤ ਜੀ ਜਨਮ ਕੁੰਡਲੀ  ਮਿਲਾ ਕੇ ਹੀ ਸਾਡਾ ਵਿਹਾ ਕਰ੍ਵਿਯਾ ਸੀ. ਬਸ ਇਨੀ ਜਹੀ ਗਲ ਤੇ ਮੇਨੂੰ ਓਥੇ ਹੀ ਮਾਰਨਾ ਸ਼ੁਰੂ ਕਰ ਦਿੱਤਾ. ਕੋਲ ਖੋਲਤੇ ਇਕ ਆਦਮੀ ਨੇ ਕਿਹਾ ਕੀ ਜੇ ਕੋਹੀ ਗਲ ਹੈਗੀ ਵੀ ਹੈ ਤੇ ਘਰ ਜਾਕੇ ਕੁਟ ਲਈ, ਇਥੇ ਕ੍ਯੋ ਤਮਾਸ਼ਾ ਬਣਾ ਰਹੇ ਹੋ. ਉਸਨੂੰ ਝਟ ਨਾਲ ਕੇਹਨ ਲਗਾ ਕੀ ਇਹ ਘਰ ਮਿਲਦੀ ਹੀ ਕਿਥੇ ਹੈ. ਮੇਂ ਤੇਨੂੰ ਹੋਰ ਕੀ ਕੀ ਦਸਾ, ਇਹ ਬੰਦਾ ਤੇ ਨਿਰਾ ਝੂਠ ਦਾ ਪੁਤਲਾ ਹੈ.

ਇਨਾ ਸਬ ਕੁਛ ਸੁਨਨ ਤੋ ਬਾਅਦ ਬਸੰਤੀ ਦੀ ਸਹੇਲੀ ਨੇ ਕਿਹਾ ਕੀ ਮੇਂ ਜਦੋ ਦੀ ਤੇਰੇ ਕੌਲ ਆਯੀ ਹਾ ਤੂੰ ਆਪਣੇ ਆਦਮੀ ਦਿਯਾ ਕ਼ਮਿਯਾ ਦਸੀ ਜਾ ਰਹੀ ਹੈ. ਮੇਂ ਇਹ ਤਾ ਨਹੀ ਕੇਹਂਦੀ ਕੀ ਤੇਰੇ ਮਰਦ ਦੀ ਕੋਈ ਗਲਤੀ ਨਹੀ ਹੋਏਗੀ ਲੇਕਿਨ ਦੂਸ੍ਰਿਯਾ ਦਿਯਾ ਗਲਤਿਯਾੰ ਲਬਣਾ ਬਹੁਤ ਅਸਾਂਨ ਹੂੰਦਾ ਹੈ. ਸਾਨੂੰ ਕਦੇ ਕਦਾਈ ਆਪਣੇ ਅੰਦਰ ਵੀ ਝਾਤੀ ਮਾਰ ਲੇਣੀ ਚੈਯੀਦੀ ਏ. ਮੇਂ ਮੰਨਦੀ ਹਾਂ ਕੀ ਤੇਰਾ ਪਤੀ ਬਹੁਤ ਹੀ ਮੱਕਾਰ ਕਿਸਮ ਦਾ ਇਨਸਾਨ ਹੈ. ਲੇਕਿਨ ਇਕ ਗਲ ਸਦਾ ਚੇਤੇ ਰਖੀ ਕੀ ਹਰ ਇਨਸਾਨ ਨੂੰ ਪਿਯਾਰ ਦੇ ਨਾਲ ਸੁਧਿਰ੍ਯਾ ਜਾ ਸਕਦਾ ਹੈ. ਹਾਲਾਤ ਕਿਦਾ ਦੇ ਵੀ ਕ੍ਯੋ ਨਾ ਹੋਣ ਓਹਦਾ ਮੁਕਾਬਲਾ ਘਬਰਾ ਕੇ ਨਹੀ ਡਟ ਕੇ ਕਰਨਾ ਪੇਂਦਾ ਹੈ. ਜਿਸ ਘਰ ਦੇ ਵਿਚ ਪਿਯਾਰ ਹੋਏ ਖੁਸ਼ਿਯਾ ਵੀ ਓਥੇ ਹੀ ਵਾਸ ਕਰਦਿਯਾ ਨੇ. ਹਰ ਵੇਲੇ ਦਿਲ ਵਿਚ ਨਫਰਤ ਰਖਣ ਨਾਲ ਘਰ ਵਿਚ ਸਦਾ ਹੀ ਕਲੇਸ਼ ਰਹੰਦਾ ਹੈ. ਝਾਲਿਏ ਤਾਰੀਫ਼ ਦਾ ਅਸਲੀ ਮਜਾ ਤਾ ਓਦੋ ਹੀ ਆਂਦਾ ਹੈ ਜਦੋ ਕੋਈ ਦੂਸਰਾ ਤੁਹਾਡੀ ਤਾਰੀਫ਼ ਕਰੇ.

ਜੋਲੀ ਅੰਕਲ ਬਸੰਤੀ ਦੀ ਸਾਰੀ ਰਾਮਾਯਣ ਸੁਨਨ ਤੋ ਬਾਦ ਸਾਰੇ ਪਤਿਆਂ ਨੂੰ ਵੀ ਇਹ ਕੇਹਣਾ ਚਾਉਂਦੇ ਨੇ ਕੀ ਆਪਣੇ ਨਾ ਦੇ ਨਾਲ ਪਰਮੇਸ਼ਵਰ ਵਰਗੀ ਮਹਾਂਨ ਉਪਾਦੀ ਦੀ ਲਾਜ ਰਖਦੇ ਹੋਏ ਸਾਨੂੰ ਆਪਣੀ ਕਥਨੀ ਤੇ ਕਰਨੀ ਵਿਚ ਫ਼ਰਕ ਖਤਮ ਕਰਨਾ ਹੋਏਗਾ. ਜਦ ਤਕ ਇਹ ਫ਼ਰਕ ਰਹੇਗਾ ਤਾ ਤਕ ਕੋਈ ਵੀ ਜਨਾਨੀ ਆਪਣੇ ਪਤੀ ਨੂੰ ਪਤੀ ਪਰਮੇਸ਼ਵਰ ਨਹੀ ਕੇਹ ਸਕੇਗੀ.
                                                                                                                    ਜੋਲੀ ਅੰਕਲ
Web: www.jollyuncle.com